ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅੱਗੇ ਵਿਰੋਧੀ ਪਏ ਬੋਨੇ : ਮੁੰਡੀਆਂ, ਬੱਗਾ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਜਿਲ੍ਹਾ ਪ੍ਰੀਸ਼ਦ ਜੋਨ ਮਾਂਗਟ ਤੋਂ ਉਮੀਦਵਾਰ ਬੀਬੀ ਅੰਮ੍ਰਿਤਪਾਲ ਕੌਰ ਪੰਧੇਰ, ਬਲਾਕ ਸੰਮਤੀ ਕੱਕਾ ਜੋਨ ਤੋਂ ਉਮੀਦਵਾਰ ਸੁਰਜੀਤ ਸਿੰਘ ਅਤੇ ਬਲਾਕ ਸੰਮਤੀ ਮੇਹਰਬਾਨ ਜੋਨ ਤੋਂ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਜਿੱਤ ਚ ਤਬਦੀਲ ਕਰਨ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕ ਮਦਨ ਲਾਲ ਬੱਗਾ ਨੇ ਬੀਬੀ ਪੰਧੇਰ ਦੇ ਪਤੀ ਸਰਪੰਚ ਜਸਪ੍ਰੀਤ ਸਿੰਘ ਪੰਧੇਰ ਨਾਲ ਇੱਕ ਤੋਂ ਬਾਅਦ ਦੂਜੀ ਮੀਟਿੰਗ ਨੂੰ ਸੰਬੋਧਨ ਕੀਤਾ। ਮੰਤਰੀ ਮੁੰਡੀਆਂ ਅਤੇ ਵਿਧਾਇਕ ਬੱਗਾ ਨੇ ਲੋਕਾਂ ਨੂੰ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਸਮੇਤ ਸਾਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਆਮ ਆਦਮੀਂ ਪਾਰਟੀ ਦੀ ਸਰਕਾਰ ਨੇ ਐਨੇ ਜਿਆਦਾ ਲੋਕ ਪੱਖੀ ਕੰਮ ਕੀਤੇ ਹਨ ਜਿਸ ਬਾਰੇ ਕੋਈ ਸੋਚ ਵੀ ਨਹੀਂ ਸੀ ਸਕਦਾ। ਵੱਡੀ ਤਾਦਾਦ ਵਿੱਚ ਹੋਏ ਇਤਿਹਾਸਿਕ ਕੰਮਾਂ ਨੇ ਵਿਰੋਧੀ ਮੁੱਦਾਹੀਣ ਕਰ ਦਿੱਤੇ ਹਨ। ਉਨ੍ਹਾਂ ਕਿਹਾ ਸਿਹਤ ਸਿੱਖਿਆ, ਰੁਜਗਾਰ, ਖੇਡਾਂ, ਹਰ ਖੇਤਰ ਵਿੱਚ ਕੰਮ ਹੋਇਆ ਹੈ, ਪਹਿਲੀਆਂ ਸਰਕਾਰਾਂ ਨਾਲੋਂ ਇਸ ਸਰਕਾਰ ਨੇ ਲੋਕ ਭਲਾਈ ਦੀਆਂ ਬੇਹਤਰ ਯੋਜਨਾਵਾਂ ਦਿੱਤੀਆਂ ਹਨ। ਅਕਾਲੀਆਂ, ਭਾਜਪਾਈਆ ਅਤੇ ਕਾਂਗਰਸੀਆਂ ਦੀਆਂ ਸਰਕਾਰਾਂ ਚ ਪੈਦਾ ਹੋਈਆਂ ਭ੍ਰਿਸ਼ਟਾਚਾਰ ਅਤੇ ਨਸ਼ਾ ਰੂਪੀ ਬਿਮਾਰੀਆਂ ਦਾ ਇਲਾਜ ਆਪ ਦੀ ਸਰਕਾਰ ਚ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੁਆਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ 14 ਦਸੰਬਰ ਨੂੰ ਇੱਕ ਇੱਕ ਵੋਟ ਝਾੜੂ ਨਿਸ਼ਾਨ ਨੂੰ ਪੁਵਾਉ ਵਿਕਾਸ ਕਾਰਜਾਂ ਵਿਚ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੋਨੀ ਸਰਪੰਚ ਹਵਾਸ, ਜਸਵਿੰਦਰ ਸਿੰਘ ਜੱਸਾ, ਪਲਵਿੰਦਰ ਸਿੰਘ, ਸਰਪੰਚ ਅਲਕਾ ਮੇਹਰਬਾਨ, ਹੀਰਾ ਸਰਪੰਚ ਚੁਹੜਵਾਲ, ਕੁਲਦੀਪ ਸਿੰਘ ਸਰਪੰਚ ਸੀੜਾ, ਅਵਤਾਰ ਸਿੰਘ ਸਰਪੰਚ ਕਨਿਜਾ, ਤਿਰਲੋਚਨ ਸਿੰਘ ਬਾਜੜਾ, ਪਾਲਾ ਸਰਪੰਚ ਜਗੀਰਪੁਰ, ਸੁਖਬੀਰ ਸਿੰਘ ਸੁਜਾਤਵਾਲ, ਬੰਟੀ ਨੂਰਵਾਲਾ, ਤੇਜਿੰਦਰ ਸਿੰਘ ਸਰਪੰਚ ਅਤੇ ਹੋਰ ਹਾਜ਼ਰ ਸਨ।


No comments
Post a Comment